-
ਮਿਤੀ-08-05-2025 ਸਮੂਹ SC ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਖਾਤੇ ਦੇ ਵਿੱਚ 60% ਸ਼ਕਾਲਰਸ਼ਿਪ ਰਾਸ਼ੀ ਦੀ ਦੂਜੀ ਕਿਸ਼ਤ ਆ ਚੁੱਕੀ ਹੈ ਵਿਦਿਆਰਥੀ ਆਪਣੀ ਰਹਿੰਦੀ ਫੀਸ 10-05-2025 ਤੱਕ ਭਰਨ। ਇਸ ਨੂੰ ਅਤਿ ਜਰੂਰੀ ਸਮਝਿਆਂ ਜਾਵੇ।
-
ਸਾਰੇ MCA-2 ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ, ਆਪਣੀ ਪ੍ਰੋਜੈਕਟ ਰਿਪੋਰਟ ਦੀ ਹਾਰਡ ਕਾਪੀ ਜਮਾ ਕਰਾਉਣ ਦੀ ਆਖਰੀ ਮਿਤੀ 10 ਮਈ ਹੈ।ਵਿਦਿਆਰਥੀ 10 ਮਈ ਨੂੰ ਆਪਣੀ ਪ੍ਰੋਜੈਕਟ ਫਾਈਲ ਜਮਾਂ ਕਰਵਾ ਦੇਣ।
-
ਮਿਤੀ-02-05-2025 ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਫੀਸ ਪੂਰੀ ਭਰ ਕੇ ਯੂਨੀਵਰਸਿਟੀ ਰੋਲ ਨੰਬਰ ਕਲੈਰੀਕਲ ਦਫਤਰ ਵਿੱਚੋਂ ਪ੍ਰਾਪਤ ਕਰਨ ਅਤੇ SC ਵਿਦਿਆਰਥੀ ਆਪਣੀ ਆਈ ਸ਼ਕਾਲਰਸ਼ਿਪ ਭਰ ਕੇ ਰੋਲ ਨੰਬਰ ਪ੍ਰਾਪਤ ਕਰਨ। ਇਸ ਨੂੰ ਅਤਿ ਜਰੂਰੀ ਸਮਝਿਆਂ ਜਾਵੇ।
-
ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਮਿੱਤੀ 1-5-2025 ( ਵੀਰਵਾਰ ) ਨੂੰ ਮਈ ਦਿਵਸ ਦੀ ਛੁੱਟੀ ਕਾਰਣ ਕਾਲਜ ਵਿਚ ਛੁੱਟੀ ਰਹੇਗੀ । ਸਕਿਉਰਟੀ ਨਾਲ ਸਬੰਧਤ ਕਰਮਚਾਰੀ ਕਾਲਜ ਵਿਚ ਹਾਜਰ ਰਹਿਣਗੇ। ਇਸ ਦਿਨ ਨੂੰ ਜੇਕਰ ਯੂਨੀਵਰਸਿਟੀ ਦੀ ਕੋਈ ਥਿਉਰੀ ਜਾਂ ਪਰੈਕਟੀਕਲ ਦੀ ਪ੍ਰੀਖਿਆ ਹੁੰਦੀ ਹੈ ਤਾਂ ਉਸ ਨਾਲ ਸਬੰਧਤ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀ ਆਪਣੀ ਡਿਊਟੀ ਤੇ ਹਾਜਰ ਰਹਿਣਗੇ ।
-
ਸਮੂਹ ਵਿਭਾਗਾਂ ਦੇ ਮੁੱਖੀ/ ਇੰਚਾਰਜ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿੱਤੀ 30- 4-2025 ਨੂੰ ਯੂਨੀਵਰਸਿਟੀ ਦੀ ਪ੍ਰੀਖਿਆ ਹੋਣ ਕਰਕੇ ਪੇਪਰਾਂ ਦੀ ਤਿਆਰੀ ਲਈ ਕਲਾਂਸਾਂ ਨਹੀ ਲਗਣਗੀਆਂ । ਜਿਨਾਂ ਵਿਦਿਆਰਥੀਆਂ ਦਾ ਪੇਪਰ ਸਵੇਰ ਦੇ ਸੈਸ਼ਨ ਵਿਚ ਹੈ ਉਹ ਸਵੇਰੇ ਦੇ ਸਮੇ ਅਤੇ ਜਿੰਨਾਂ ਵਿਦਿਆਰਥੀਆਂ ਦਾ ਪੇਪਰ ਦੂਪੈਹਿਰ ਦੇ ਸੈਸ਼ਨ ਵਿਚ ਹੈ ਉਹ ਵਿਦਿਆਰਥੀ ਦੁਪੈਹਿਰ ਦੇ ਸਮੇ ਹੀ ਕਾਲਜ ਵਿਖੇ ਆਉਣ ।
-
ਸਮੂਹ ਵਿਭਾਗਾਂ ਦੇ ਮੁੱਖੀ/ ਇੰਚਾਰਜ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੁਲ ਮਿੱਤੀ 29-4-2025 ਮੰਗਲਵਾਰ ਨੂੰ ਭਗਵਾਨ ਸ੍ਰੀ ਪਰਸੂ ਰਾਮ ਜੇਅੰਤੀ ਨੂੰ ਮੁੱਖ ਰਖਦੇ ਹੋਏ ਕਾਲਜ ਵਿਚ ਛੁੱਟੀ ਰਹੇਗੀ । ਸਕਿਉਰਟੀ ਨਾਲ ਸਬੰਧਤ ਕਰਮਚਾਰੀ ਆਪਣੀ ਡਿਊਟੀ ਤੇ ਹਾਜਰ ਰਹਿਣਗੇ। ਜੇਕਰ ਇਸ ਮਿੱਤੀ ਨੂੰ ਯੂਨੀਵਰਸਿਟੀ ਦੀ ਕੋਈ ਥਿਉਰੀ ਜਾਂ ਪਰੈਕਟੀਕਲ ਦੀ ਪ੍ਰੀਖਿਆ ਹੈ ਤਾਂ ਉਸ ਨਾਲ ਸਬੰਧਤ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀ ਆਪਣੀ ਡਿਊਟੀ ਤੇ ਹਾਜਰ ਰਹਿਣਗੇ |
-
ਸਾਰੇ MCA-2, B.Voc SD-3, CS-3 ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ, ਆਪਣੀ ਪ੍ਰੋਜੈਕਟ ਰਿਪੋਰਟ ਦੀ soft copy 25-04-2025 ਨੂੰ ਅਤੇ Hard copy 30-04-2025 ਨੂੰ ਜਮ੍ਹਾਂ ਕਰਵਾਈ ਜਾਵੇ।
-
ਮੁਖੀ/ਇੰਚਾਰਜ ਸਾਹਿਬਾਨ ਨੂੰ ਵਿਦਿਤ ਕੀਤਾ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 1.30 ਤੋਂ ਬਾਅਦ ਕਰਵਾਈਆਂ ਜਾਣ ਅਤੇ ਘਰੇਲੂ ਪ੍ਰੀਖਿਆਵਾਂ 25 ਤਾਰੀਖ ਤੋਂ ਬਾਅਦ ਕਰਵਾਈਆਂ ਜਾਣ।
-
ਮੁਖੀ/ਇੰਚਾਰਜ ਸਾਹਿਬਾਨ ਨੂੰ ਵਿਦਿਤ ਕੀਤਾ ਜਾਂਦਾ ਹੈ ਅੰਡਰ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਸਾਰੇ ਵਿਦਿਆਰਥੀਆਂ ਦਾ ਨੋ ਡਿਊਜ ਕਰਨਾ ਜ਼ਰੂਰੀ ਹੈ। ਕਿਸੇ ਵੀ ਵਿਦਿਆਰਥੀ ਤੋਂ ਬਿਨਾਂ ਫੀਸ ਭਰਵਾਇਆਂ ਪ੍ਰੈਕਟੀਕਲ ਨਾ ਲਿਆ ਜਾਵੇ ਜੀ। ਜੇਕਰ ਕਿਸੇ ਵਿਦਿਆਰਥੀ ਦੀ ਮਜਬੂਰੀ ਹੈ ਤਾਂ ਨਿਮਨ ਹਸਤਾਖਰੀ ਦੀ ਪ੍ਰਵਾਨਗੀ ਨਾਲ ਪ੍ਰੈਕਟੀਕਲ ਲਿਆ ਜਾਵੇ।
-
ਕੱਲ੍ਹ ਮਿਤੀ 18 ਅਪ੍ਰੈਲ, 2025 ਨੂੰ ਸੰਸਥਾ ਵਿੱਚ ਛੁੱਟੀ ਹੈ।